A A A A A

Life: [Aging]


1 ਤਿਮੋਥਿਉਸ 5:8
ਇੱਕ ਵਿਅਕਤੀ ਨੂੰ ਆਪਣੇ ਸਾਰੇ ਲੋਕਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਖਾਸਕਰ, ਉਸਨੂੰ ਆਪਣੇ ਪਰਿਵਾਰ ਦਾ ਧਿਆਨ ਰੱਖਣਾ ਚਾਹੀਦਾ ਹੈ। ਜੇ ਕੋਈ ਅਜਿਹਾ ਨਹੀਂ ਕਰਦਾ, ਤਾਂ ਉਹ ਸੱਚੇ ਵਿਸ਼ਵਾਸ ਨੂੰ ਨਹੀਂ ਮੰਨਦਾ। ਉਹ ਵਿਅਕਤੀ ਇੱਕ ਅਨਾਸਥਾਵਾਨ ਨਾਲੋਂ ਵੀ ਭੈਡ਼ਾ ਹੈ।

2 ਕੁਰਿੰਥੀਆਂ 4:16
ਇਹੀ ਕਾਰਣ ਹੈ ਕਿ ਅਸੀਂ ਕਦੇ ਵੀ ਕਮਜ਼ੋਰ ਨਹੀਂ ਬਣਾਂਗੇ। ਸਾਡਾ ਭੌਤਿਕ ਸ਼ਰੀਰ ਬੁਢਾ ਤੇ ਕਮਜ਼ੋਰ ਹੋ ਰਿਹਾ ਹੈ, ਪਰ ਸਾਡੀ ਅੰਦਰਲੀ ਹੋਂਦ ਦਿਨ ਪ੍ਰਤਿ ਦਿਨ ਨਵੀਂ ਬਣਦੀ ਜਾ ਰਹੀ ਹੈ।

ਫਿਲੇਮੋਨ 1:9
[This verse may not be a part of this translation]

ਟਾਈਟਸ 2:3
ਵਡੇਰੀ ਉਮਰ ਦੀਆਂ ਔਰਤਾਂ ਨੂੰ ਵੀ ਆਪਣੇ ਜੀਵਨ ਢੰਗ ਵਿੱਚ ਪਵਿੱਤਰ ਹੋਣ ਦੇ ਉਪਦੇਸ਼ ਦਿਓ। ਉਨ੍ਹਾਂ ਨੂੰ ਦੂਸਰਿਆਂ ਬਾਰੇ ਮਾਡ਼ਾ ਨਾ ਬੋਲਣ ਜਾਂ ਬਹੁਤੀ ਮੈ ਨਾ ਪੀਣ ਦੇ ਉਪਦੇਸ਼ ਦਿਉ। ਉਨ੍ਹਾਂ ਔਰਤਾਂ ਨੂੰ ਚਾਹੀਦਾ ਹੈ ਕਿ ਚੰਗਿਆਈ ਦੇ ਉਪਦੇਸ਼ ਦੇਣ।

1 ਤਿਮੋਥਿਉਸ 5:1-2
[1] ਕਿਸੇ ਬਜ਼ੁਰਗ ਨਾਲ ਗੁੱਸੇ ਨਾਲ ਨਾ ਬੋਲੋ ਸਗੋਂ ਉਸ ਨਾਲ ਇੰਝ ਗੱਲ ਕਰੋ ਜਿਵੇਂ ਉਹ ਤੁਹਾਡਾ ਪਿਤਾ ਹੋਵੇ। ਛੋਟਿਆਂ ਨਾਲ ਭਰਾਵਾਂ ਦੀ ਤਰ੍ਹਾਂ ਵਰਤਾਉ ਕਰੋ।[2] ਵੱਡੀ ਉਮਰ ਦੀਆਂ ਔਰਤਾਂ ਨਾਲ ਮਾਵਾਂ ਵਰਗਾ ਵਿਹਾਰ ਕਰੋ। ਛੋਟੀਆਂ ਔਰਤਾਂ ਨਾਲ ਭੈਣਾਂ ਵਰਗਾ ਵਿਹਾਰ ਕਰੋ। ਹਮੇਸ਼ਾ ਉਨ੍ਹਾਂ ਨਾਲ ਪੂਰੀ ਸ਼ੁਧਤਾ ਨਾਲ ਵਿਹਾਰ ਕਰੋ।

ਫ਼ਿਲਪੀਨ 3:20-21
[20] ਪਰ ਸਾਡੀ ਮਾਤਭੂਮੀ ਸੁਰਗਾਂ ਵਿੱਚ ਹੈ। ਅਸੀਂ ਆਪਣੇ ਮੁਕਤੀਦਾਤੇ ਦੇ ਸੁਰਗਾਂ ਤੋਂ ਆਉਣ ਦੀ ਉਡੀਕ ਕਰ ਰਹੇ ਹਾਂ। ਸਾਡਾ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਹੈ।[21] ਮਸੀਹ ਸਾਡੇ ਭੌਤਿਕ ਸ਼ਰੀਰਾਂ ਨੂੰ ਆਪਣੇ ਮਹਿਮਾਮਈ ਸ਼ਰੀਰ ਵਾਂਗ ਬਦਲ ਦੇਵੇਗਾ। ਉਹ ਇਹ ਉਸ ਸ਼ਕਤੀ ਨਾਲ ਕਰੇਗਾ ਜਿਸ ਨਾਲ ਉਹ ਸਾਰੀਆਂ ਚੀਜ਼ਾਂ ਨੂੰ ਨਿਯਂਤ੍ਰਣ ਹੇਠ ਰੱਖਣ ਯੋਗ ਹੈ।

Punjabi Bible 2000
NT: © 2000 Bible League International; OT: © 2002 Bible League International